c9 Eco. L1 - ਇੱਕ ਪਿੰਡ ਦੀ ਕਹਾਣੀ
  • 1. ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
A) ਅਰਥ ਸ਼ਾਸਤਰ
B) ਦਰਸ਼ਨ ਸ਼ਾਸਤਰ
C) ਰਾਜਨੀਤੀ ਸ਼ਾਸਤਰ
D) ਸਮਾਜ ਸ਼ਾਸਤਰ
  • 2. ਕਿਸੇ ਵਸਤੂ ਜਾਂ ਸੇਵਾ ਵਿਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ?
A) ਉਪਯੋਗਤਾ ਜਾਂ ਤੁਸ਼ਟੀਗੁਣ
B) ਆਮਦਨ
C) ਉਪਭੋਗ
D) ਮੁੱਦਰਾ
  • 3. ________ ਉਹ ਛੂਹਣ ਯੋਗ ਚੀਜ਼ਾਂ ਹਨ ਜੋ ਮਨੁੱਖੀ ਜ਼ਰੂਰਤਾਂ ਨੂੰ ਸੰਤੁਸ਼ਤ ਕਰਦੀਆਂ ਹਨ
A) ਸੇਵਾਵਾਂ
B) ਵਸਤਾਂ
  • 4. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਸੇਵਾ ਖੇਤਰ ਵਿਚ ਸ਼ਾਮਲ ਨਹੀਂ ਹੈ ?
A) ਮੋਬਾਈਲ਼ ਫੋਨ ਚਲਾਉਣਾ
B) ਡਾਕਟਰ ਦੁਆਰਾ ਇਲਾਜ ਕਰਨਾ
C) ਵਕੀਲ ਦੁਆਰਾ ਕੇਸ ਲੜਨਾ
D) ਅਧਿਆਪਕ ਦੁਆਰਾ ਪੜ੍ਹਾਉਣਾ
  • 5. ਰੁਪਏ, ਸਿੱਕੇ ਅਤੇ ਚੈੱਕ ਕਿਸ ਦੇ ਵੱਖ ਵੱਖ ਰੂਪ ਹਨ?
A) ਧਨ
B) ਮੁਦਰਾ
C) ਕੀਮਤ
D) ਵਸਤਾਂ
  • 6. ਅਜਿਹੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ ਨੂੰ ਕੀ ਕਿਹਾ ਜਾਂਦਾ ਹੈ?
A) ਮੁੱਦਰਾ
B) ਧਨ
C) ਲਾਗਤ
D) ਕੀਮਤ
  • 7. ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਦੀ ਵਿਸ਼ੇਸ਼ਤਾ ਨਹੀਂ ਹੈ?
A) ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ
B) ਇਹ ਮੁੱਲ ਦੀ ਪਰਮਾਣਿਕ ਇਕਾਈ ਨਹੀਂ ਹੈ
C) ਮੁਦਰਾ ਨੂੰ ਕਿਸੇ ਵੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ
D) ਮੁਦਰਾ ਵਟਾਂਦਰੇ ਦਾ ਮਾਧਿਅਮ ਹੈ
  • 8. ______ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਹੜੀ ਇਕ ਵਿਕਰੇਤਾ ਇੱਕ ਨਿਸਚਿਤ ਸਮੇਂ ਤੇ ਕੀਮਤਾਂ ਤੇ ਵੇਚਣ ਲਈ ਤਿਆਰ ਹੈ।
A) ਲਾਗਤ
B) ਆਮਦਨ
C) ਮੰਗ
D) ਪੂਰਤੀ
  • 9. ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ?
A) ਆਮਦਨ
B) ਪੂਰਤੀ
C) ਮੰਗ
D) ਲਾਗਤ
  • 10. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਕਿਰਤ ਮੰਨੀ ਜਾਵੇਗੀ?
A) ਇੱਕ ਨਰਸ ਦਾ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਨਾ
B) ਸਾਹਿਲ ਦੁਆਰਾ ਆਪਣੇ ਸ਼ੌਕ ਨਾਲ ਰਿਕਸ਼ਾ ਚਲਾਉਣਾ
C) ਮਾਂ ਦਾ ਪਿਆਰ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਨਾ
D) ਅਨਿਲ ਦਾ ਆਪਣੀ ਖੁਸ਼ੀ ਲਈ ਫੁਟਬਾਲ ਖੇਡਣਾ
Students who took this test also took :

Created with That Quiz — the site for test creation and grading in math and other subjects.