- 1. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂਅ ਕੀ ਹੈ?
A) ਇੰਡੀਆ B) ਭਾਰਤ C) ਹਿੰਦੁਸਤਾਨ D) ਭਾਰਤ ਗਣਰਾਜ
- 2. ਭਾਰਤ ਅਕਾਰ ਪੱਖੋਂ ਦੁਨੀਆਂ ਦਾ ___________ ਵੱਡਾ ਦੇਸ਼ ਹੈ।
A) ਸੱਤਵਾਂ B) ਤੀਜਾ C) ਪੰਜਵਾਂ D) ਦੂਜਾ
- 3. ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਦੁਨੀਆਂ ਦਾ ਕਿਹੜਾ ਦੇਸ਼ ਵੱਡਾ ਹੈ?
A) ਅਰਜਨਟੀਨਾ B) ਕਜ਼ਾਕਸਤਾਨ C) ਅਲਜੀਰੀਆ D) ਤੁਰਕਮੇਨਿਸਤਾਨ
- 4. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
A) ਆਸਾਮ B) ਮਹਾਂਰਾਸ਼ਟਰ C) ਮੱਧ ਪ੍ਰਦੇਸ਼ D) ਗੁਜਰਾਤ
- 5. ਭਾਰਤ ਦਾ _________ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਤੱਕ ਹੈ।
A) ਵਿਥਕਾਰੀ ਪਸਾਰ B) ਦੇਸ਼ਾਂਤਰੀ ਵਿਸਤਾਰ
- 6. ਭਾਰਤ ਦਾ ________ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਤੱਕ ਹੈ।
A) ਦੇਸ਼ਾਂਤਰੀ ਵਿਸਥਾਰ B) ਵਿਥਕਾਰੀ ਪਸਾਰ
- 7. ਹੇਠ ਲਿਖਿਆਂ ਵਿੱਚੋਂ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ?
A) ਦਫ਼ਦਾਰ B) ਕੇਪ ਕੋਮੋਰਿਨ C) ਗੁਹਾਰ ਮੋਤੀ D) ਕਿਬੀਥੂ
- 8. ਭਾਰਤ ਦੇਸ਼ ਦੇ ਪੱਛਮੀ ਕਿਨਾਰੇ ਤੋਂ ਪੂਰਬੀ ਕਿਨਾਰੇ ਤੱਕ ਲਗਭੱਗ ______ ਡਿਗਰੀ ਦਾ ਦੇਸ਼ਾਂਤਰੀ ਫਰਕ ਹੈ।
A) 20 B) 40 C) 10 D) 30
- 9. ਭਾਰਤ ਦੇ ਦੋਵੇਂ ਪੂਰਬੀ ਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ ________ ਘੰਟੇ ਦਾ ਫਰਕ ਹੈ।
A) 5 B) 4 C) 2 D) 3
- 10. ਜਦੋਂ ______ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ।
A) ਪੰਜਾਬ B) ਰਾਜਸਥਾਨ C) ਅਰੁਣਾਚਲ ਪ੍ਰਦੇਸ਼ D) ਉੱਤਰ ਪ੍ਰਦੇਸ਼
- 11. 1 ਡਿਗਰੀ ਦੇਸ਼ਾਂਤਰ ਨੂੰ ਸੂਰਜ ਦੇ ਅੱਗਿਓਂ ਲੰਘਣ ਲਈ ___________ ਮਿੰਟ ਦਾ ਸਮਾਂ ਲੱਗਦਾ ਹੈ।
A) 8 B) 6 C) 4 D) 3
- 12. ਭਾਰਤ ਦਾ ਮਿਆਰੀ ਸਮਾਂ (IST) ਗਰੀਨਵਿੱਚ ਦੇ ਸਮੇਂ (GMT) ਤੋਂ ਕਿੰਨੇ ਘੰਟੇ ਅੱਗੇ ਹੈ?
A) 6.30 ਘੰਟੇ B) 4.30 ਘੰਟੇ C) 3.30 ਘੰਟੇ D) 5.30 ਘੰਟੇ
- 13. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ (4096 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਭੂਟਾਨ B) ਬੰਗਲਾ ਦੇਸ਼ C) ਚੀਨ D) ਪਾਕਿਸਤਾਨ
- 14. ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) _______ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ।
A) 9 B) 8 C) 7 D) 10
- 15. ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦਾ ਮੈਂਬਰ ਨਹੀਂ ਹੈ?
A) ਪਾਕਿਸਾਤਾਨ B) ਸ਼੍ਰੀ ਲੰਕਾ C) ਅਫਗਾਨਿਸਤਾਨ D) ਚੀਨ
- 16. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ (80 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਅਫਗਾਨਿਸਤਾਨ B) ਪਾਕਿਸਤਾਨ C) ਨੇਪਾਲ D) ਮਿਆਂਮਰ
- 17. ________ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਚੰਗੇ ਹੋ ਗਏ ਹਨ।
A) ਭਾਖੜਾ ਨਹਿਰ B) ਪਨਾਮਾ ਨਹਿਰ C) ਸੁਏਜ਼ ਨਹਿਰ D) ਇੰਦਰਾ ਗਾਂਧੀ ਨਹਿਰ
- 18. ਤੇਲੰਗਾਨਾ ਵਿੱਚ ਕਿਹੜੀ ਭਾਸ਼ਾ ਪ੍ਰਚਲਿਤ ਨਹੀਂ ਹੈ?
A) ਤੇਲਗੂ B) ਕਨੜ੍ਹ C) ਉਰਦੂ
- 19. ਭਾਰਤ ਦਾ ਗਵਾਂਢੀ ਦੇਸ਼ ਜਿਸਨੂੰ ਕੋਈ ਸਮੁੰਦਰ ਨਹੀਂ ਲੱਗਦਾ? - ਸ਼੍ਰੀਲੰਕਾ
A) ਬੰਗਲਾ ਦੇਸ਼ B) ਚੀਨ C) ਮਿਆਂਮਰ D) ਨੇਪਾਲ
- 20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
A) ਅਹਿਮਦਾਬਾਦ B) ਰਾਂਚੀ C) ਭੋਪਾਲ D) ਪਟਨਾ
|