- 1. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂਅ ਕੀ ਹੈ?
A) ਭਾਰਤ ਗਣਰਾਜ B) ਹਿੰਦੁਸਤਾਨ C) ਭਾਰਤ D) ਇੰਡੀਆ
- 2. ਭਾਰਤ ਅਕਾਰ ਪੱਖੋਂ ਦੁਨੀਆਂ ਦਾ ___________ ਵੱਡਾ ਦੇਸ਼ ਹੈ।
A) ਦੂਜਾ B) ਸੱਤਵਾਂ C) ਤੀਜਾ D) ਪੰਜਵਾਂ
- 3. ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਦੁਨੀਆਂ ਦਾ ਕਿਹੜਾ ਦੇਸ਼ ਵੱਡਾ ਹੈ?
A) ਅਲਜੀਰੀਆ B) ਕਜ਼ਾਕਸਤਾਨ C) ਤੁਰਕਮੇਨਿਸਤਾਨ D) ਅਰਜਨਟੀਨਾ
- 4. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
A) ਆਸਾਮ B) ਮਹਾਂਰਾਸ਼ਟਰ C) ਗੁਜਰਾਤ D) ਮੱਧ ਪ੍ਰਦੇਸ਼
- 5. ਭਾਰਤ ਦਾ _________ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਤੱਕ ਹੈ।
A) ਵਿਥਕਾਰੀ ਪਸਾਰ B) ਦੇਸ਼ਾਂਤਰੀ ਵਿਸਤਾਰ
- 6. ਭਾਰਤ ਦਾ ________ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਤੱਕ ਹੈ।
A) ਦੇਸ਼ਾਂਤਰੀ ਵਿਸਥਾਰ B) ਵਿਥਕਾਰੀ ਪਸਾਰ
- 7. ਹੇਠ ਲਿਖਿਆਂ ਵਿੱਚੋਂ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ?
A) ਦਫ਼ਦਾਰ B) ਗੁਹਾਰ ਮੋਤੀ C) ਕੇਪ ਕੋਮੋਰਿਨ D) ਕਿਬੀਥੂ
- 8. ਭਾਰਤ ਦੇਸ਼ ਦੇ ਪੱਛਮੀ ਕਿਨਾਰੇ ਤੋਂ ਪੂਰਬੀ ਕਿਨਾਰੇ ਤੱਕ ਲਗਭੱਗ ______ ਡਿਗਰੀ ਦਾ ਦੇਸ਼ਾਂਤਰੀ ਫਰਕ ਹੈ।
A) 10 B) 40 C) 20 D) 30
- 9. ਭਾਰਤ ਦੇ ਦੋਵੇਂ ਪੂਰਬੀ ਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ ________ ਘੰਟੇ ਦਾ ਫਰਕ ਹੈ।
A) 3 B) 5 C) 2 D) 4
- 10. ਜਦੋਂ ______ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ।
A) ਅਰੁਣਾਚਲ ਪ੍ਰਦੇਸ਼ B) ਉੱਤਰ ਪ੍ਰਦੇਸ਼ C) ਪੰਜਾਬ D) ਰਾਜਸਥਾਨ
- 11. 1 ਡਿਗਰੀ ਦੇਸ਼ਾਂਤਰ ਨੂੰ ਸੂਰਜ ਦੇ ਅੱਗਿਓਂ ਲੰਘਣ ਲਈ ___________ ਮਿੰਟ ਦਾ ਸਮਾਂ ਲੱਗਦਾ ਹੈ।
A) 6 B) 3 C) 8 D) 4
- 12. ਭਾਰਤ ਦਾ ਮਿਆਰੀ ਸਮਾਂ (IST) ਗਰੀਨਵਿੱਚ ਦੇ ਸਮੇਂ (GMT) ਤੋਂ ਕਿੰਨੇ ਘੰਟੇ ਅੱਗੇ ਹੈ?
A) 5.30 ਘੰਟੇ B) 4.30 ਘੰਟੇ C) 3.30 ਘੰਟੇ D) 6.30 ਘੰਟੇ
- 13. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ (4096 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਚੀਨ B) ਪਾਕਿਸਤਾਨ C) ਭੂਟਾਨ D) ਬੰਗਲਾ ਦੇਸ਼
- 14. ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) _______ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ।
A) 8 B) 7 C) 10 D) 9
- 15. ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦਾ ਮੈਂਬਰ ਨਹੀਂ ਹੈ?
A) ਚੀਨ B) ਸ਼੍ਰੀ ਲੰਕਾ C) ਪਾਕਿਸਾਤਾਨ D) ਅਫਗਾਨਿਸਤਾਨ
- 16. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ (80 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਅਫਗਾਨਿਸਤਾਨ B) ਪਾਕਿਸਤਾਨ C) ਨੇਪਾਲ D) ਮਿਆਂਮਰ
- 17. ________ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਚੰਗੇ ਹੋ ਗਏ ਹਨ।
A) ਇੰਦਰਾ ਗਾਂਧੀ ਨਹਿਰ B) ਪਨਾਮਾ ਨਹਿਰ C) ਭਾਖੜਾ ਨਹਿਰ D) ਸੁਏਜ਼ ਨਹਿਰ
- 18. ਤੇਲੰਗਾਨਾ ਵਿੱਚ ਕਿਹੜੀ ਭਾਸ਼ਾ ਪ੍ਰਚਲਿਤ ਨਹੀਂ ਹੈ?
A) ਕਨੜ੍ਹ B) ਤੇਲਗੂ C) ਉਰਦੂ
- 19. ਭਾਰਤ ਦਾ ਗਵਾਂਢੀ ਦੇਸ਼ ਜਿਸਨੂੰ ਕੋਈ ਸਮੁੰਦਰ ਨਹੀਂ ਲੱਗਦਾ? - ਸ਼੍ਰੀਲੰਕਾ
A) ਮਿਆਂਮਰ B) ਨੇਪਾਲ C) ਚੀਨ D) ਬੰਗਲਾ ਦੇਸ਼
- 20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
A) ਭੋਪਾਲ B) ਅਹਿਮਦਾਬਾਦ C) ਰਾਂਚੀ D) ਪਟਨਾ
|