ThatQuiz Test Library Take this test now
c9 Eco. L1 - ਇੱਕ ਪਿੰਡ ਦੀ ਕਹਾਣੀ
Contributed by: Gupta
  • 1. ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
A) ਦਰਸ਼ਨ ਸ਼ਾਸਤਰ
B) ਅਰਥ ਸ਼ਾਸਤਰ
C) ਸਮਾਜ ਸ਼ਾਸਤਰ
D) ਰਾਜਨੀਤੀ ਸ਼ਾਸਤਰ
  • 2. ਕਿਸੇ ਵਸਤੂ ਜਾਂ ਸੇਵਾ ਵਿਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ?
A) ਮੁੱਦਰਾ
B) ਆਮਦਨ
C) ਉਪਭੋਗ
D) ਉਪਯੋਗਤਾ ਜਾਂ ਤੁਸ਼ਟੀਗੁਣ
  • 3. ________ ਉਹ ਛੂਹਣ ਯੋਗ ਚੀਜ਼ਾਂ ਹਨ ਜੋ ਮਨੁੱਖੀ ਜ਼ਰੂਰਤਾਂ ਨੂੰ ਸੰਤੁਸ਼ਤ ਕਰਦੀਆਂ ਹਨ
A) ਵਸਤਾਂ
B) ਸੇਵਾਵਾਂ
  • 4. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਸੇਵਾ ਖੇਤਰ ਵਿਚ ਸ਼ਾਮਲ ਨਹੀਂ ਹੈ ?
A) ਵਕੀਲ ਦੁਆਰਾ ਕੇਸ ਲੜਨਾ
B) ਅਧਿਆਪਕ ਦੁਆਰਾ ਪੜ੍ਹਾਉਣਾ
C) ਡਾਕਟਰ ਦੁਆਰਾ ਇਲਾਜ ਕਰਨਾ
D) ਮੋਬਾਈਲ਼ ਫੋਨ ਚਲਾਉਣਾ
  • 5. ਰੁਪਏ, ਸਿੱਕੇ ਅਤੇ ਚੈੱਕ ਕਿਸ ਦੇ ਵੱਖ ਵੱਖ ਰੂਪ ਹਨ?
A) ਮੁਦਰਾ
B) ਕੀਮਤ
C) ਧਨ
D) ਵਸਤਾਂ
  • 6. ਅਜਿਹੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ ਨੂੰ ਕੀ ਕਿਹਾ ਜਾਂਦਾ ਹੈ?
A) ਧਨ
B) ਮੁੱਦਰਾ
C) ਕੀਮਤ
D) ਲਾਗਤ
  • 7. ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਦੀ ਵਿਸ਼ੇਸ਼ਤਾ ਨਹੀਂ ਹੈ?
A) ਮੁਦਰਾ ਨੂੰ ਕਿਸੇ ਵੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ
B) ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ
C) ਮੁਦਰਾ ਵਟਾਂਦਰੇ ਦਾ ਮਾਧਿਅਮ ਹੈ
D) ਇਹ ਮੁੱਲ ਦੀ ਪਰਮਾਣਿਕ ਇਕਾਈ ਨਹੀਂ ਹੈ
  • 8. ______ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਹੜੀ ਇਕ ਵਿਕਰੇਤਾ ਇੱਕ ਨਿਸਚਿਤ ਸਮੇਂ ਤੇ ਕੀਮਤਾਂ ਤੇ ਵੇਚਣ ਲਈ ਤਿਆਰ ਹੈ।
A) ਪੂਰਤੀ
B) ਆਮਦਨ
C) ਲਾਗਤ
D) ਮੰਗ
  • 9. ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ?
A) ਲਾਗਤ
B) ਪੂਰਤੀ
C) ਆਮਦਨ
D) ਮੰਗ
  • 10. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਕਿਰਤ ਮੰਨੀ ਜਾਵੇਗੀ?
A) ਮਾਂ ਦਾ ਪਿਆਰ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਨਾ
B) ਇੱਕ ਨਰਸ ਦਾ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਨਾ
C) ਸਾਹਿਲ ਦੁਆਰਾ ਆਪਣੇ ਸ਼ੌਕ ਨਾਲ ਰਿਕਸ਼ਾ ਚਲਾਉਣਾ
D) ਅਨਿਲ ਦਾ ਆਪਣੀ ਖੁਸ਼ੀ ਲਈ ਫੁਟਬਾਲ ਖੇਡਣਾ
Students who took this test also took :

Created with That Quiz — the site for test creation and grading in math and other subjects.